ਚਿੱਠੀ ਪੱਤਰ

 











 

Sunday, June 10, 2012

ਵਰਿੰਦਰਜੀਤ ਸਿੰਘ ਬਰਾੜ

ਭੂਪਿੰਦਰ ਵੀਰ ਜੀ,

ਆਪ ਦਾ ਬਲਾਗ ਦੇਖ ਕੇ ਬਹੁਤ ਚੰਗਾ ਲੱਗਾ।
ਆਪ ਨੇ ਸਾਵੇ ਹਰਫ਼ ਪੜ੍ਹਿਆ ਬਹੁਤ-ਬਹੁਤ ਧੰਨਵਾਦ!
ਛੋਟੇ ਦੀ ਕੀਤੀ ਇਹ ਅਰਜ਼ ਸਭ ਦੀ ਅਰਜ਼ ਬਣ ਜਾਵੇ।
ਏਸੇ ਦੁਆ ਨਾਲ਼ ...

ਵਰਿੰਦਰਜੀਤ

Monday, May 14, 2012

ਹਰਵਿੰਦਰ ਧਾਲੀਵਾਲ

ਸਤ ਸਿਰੀ ਅਕਾਲ ਵੀਰ ਜੀ ,

ਹਾਇਕੂ ਰਾਹੀਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਨਾ ਵਧੀਆ ਗੱਲ ਹੈ ਜੀ ..ਤੁਸੀਂ ਮੇਰੇ ਬਲੋਗ 'ਅਨਮੋਲ' ਤੇ ਫੇਰੀ ਪਾਈ ,ਬਹੁਤ ਧੰਨਵਾਦ ..ਅਸਲ ਵਿੱਚ ਉਹ ਹਾਇਕੂ ਮੇਰੇ ਕਾਫੀ ਚਿਰ ਪਹਿਲਾਂ ਦੇ ਲਿਖੇ ਹਨ ਤੇ ਉਨਾਂ ਵਿਚੋਂ ਕਈ ਹਾਇਕੂ ਨਿਯਮਾਂ ਤੇ ਖਰੇ ਵੀ ਨਹੀਂ ਉੱਤਰਦੇ ..ਉਸ ਤੋਂ ਬਾਅਦ ਹਾਇਕੂ ਸਬੰਧੀ ਕਾਫੀ ਸਟੱਡੀ ਕੀਤੀ ਤੇ ਮਹਿਸੂਸ ਕੀਤਾ ਕਿ ਜਿਸ ਤਰਾਂ ਗਜ਼ਲ ਸਖਤ ਨਿਯਮਾਂ ਵਿੱਚ ਰਹਿ ਕੇ ਲਿਖੀ ਜਾਂਦੀ ਹੈ ,ਇਸੇ ਤਰਾਂ ਹਾਇਕੂ ਲਿਖਣ ਲਈ ਵੀ ਨਿਯਮ ਹਨ ..ਇਸ ਸਬੰਧੀ ਫੇਸਬੁੱਕ ਤੇ ਦੋ ਗਰੁੱਪ ਚੱਲ ਰਹੇ ਹਨ

੨. http://www.facebook.com/groups/punjabihaiku/

ਇਨਾਂ ਦੋਹਾਂ ਗਰੁੱਪਾਂ ਵਿੱਚ ਹਾਇਕੂ ਲਿਖਣ ਸਬੰਧੀ ਡੋਕਸ ਦਿੱਤੇ ਹਨ ...ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਆਪਣੀ ਹਾਇਕੂ ਲੇਖਣੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਹ ਡੋਕਸ ਜਰੂਰ ਪੜਿਓ ..ਇਸ ਤੋਂ ਬਿਨਾ ਟੀ ਰੂਮ ਦੁਆਰਾ ਇੱਕ ਬਲੋਗ http://tearoomhaiku.wordpress.com/

ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਲੇਖਕਾਂ ਦੇ ਮਿਆਰੀ ਹਾਇਕੂ ਲਗਾਏ ਗਏ ਹਨ ...ਡਾਕਟਰ ਹਰਦੀਪ ਸੰਧੂ ਜੀ ਬਹੁਤ ਵਧੀਆ ਹਾਇਕੂ ਲਿਖਦੇ ਹਨ ,ਖੁਸ਼ੀ ਦੀ ਗੱਲ ਹੈ ਕਿ ਤੁਸੀਂ ਉਨਾਂ ਕੋਲੋਂ ਸਿੱਖ ਰਹੇ ਹੋ ..ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਹਾਇਕੂ ਦਿਨੋਂ ਦਿਨ ਤਰੱਕੀ ਦੀ ਰਾਹ ਤੇ ਹੈ ...ਇੱਕ ਵਾਰ ਫੇਰ ਆਪ ਦਾ ਬਲੋਗ ਤੇ ਫੇਰੀ ਪਾਉਣ ਲਈ ਧੰਨਵਾਦ ਜੀ

ਹਰਵਿੰਦਰ ਧਾਲੀਵਾਲ
EMAIL:
godvinder@gmail.com

---------------------------------------
ਇਸ ਸੇਧ ਲਈ ਆਪਜੀ ਦਾ ਰਿਣੀ ਹਾਂ।
ਧੰਨਵਾਦ ਸਹਿਤ,
ਭੂਪਿੰਦਰ।


ਡਾ: ਹਰਦੀਪ ਕੌਰ ਸੰਧੂ


ਵੀਰ ਭੂਪਿੰਦਰ,

ਤੁਹਾਡਾ ਪੰਜਾਬੀ ਬਲਾਗ ਵੇਖਿਆ। ਚੰਗਾ ਲੱਗਾ, ਕੁਝ ਪੜ੍ਹਿਆ ਹੈ ਤੇ ਕੁਝ ਅਜੇ ਪੜ੍ਹਨਾ ਬਾਕੀ ਹੈ। ਭੁਲੇਖਾ ਕਵਿਤਾ ਪੜ੍ਹੀ.....ਵਧੀਆ ਸੁਨੇਹਾ ਦਿੰਦੀ ਵਧੀਆ ਰਚਨਾ ਹੈ।
ਚੰਗਾ ਕਰਾਰਾ ਵਿਅੰਗ ਕਸਿਆ ਹੈ ।
ਸ਼ਾਇਦ ਰੱਬ ਨੂੰ ਲੱਗਾ ਭੁਲੇਖਾ ਸਭ ਦੇ ਹਿੱਸੇ ਆ ਜਾਵੇ ਤੇ ਸਾਰੇ ਸਾਂਝੀਵਾਲਤਾ ਦੀਆਂ ਲੀਰਾਂ ਸਾਂਭਣ ਲੱਗ ਜਾਣ।


ਵਧਾਈ !
ਹਰਦੀਪ


 

  ਪਿਆਰੇ ਭੈਣ ਜੀ
ਹਰਦੀਪ,

ਸਤਿ ਸ੍ਰੀ ਅਕਾਲ,

ਆਪਦਾ ਗੀਤ ਕੁੰਜੀਆਂ ਪੜਿਆ। ਬਹੁਤ ਵਧੀਆ ਲਿਖਿਆ ਤੁਸਾਂ। ਅਸਲ 'ਚ, ਇਹ ਗੀਤ ਇਕ ਧੀ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਰਦਾ ਹੈ। ਉਹ ਵੇਦਨਾ ਜੋ, ਉਸ ਨੂੰ ਆਉਦੇ ਜੀਵਨ ਵਿਚ ਮਹਾਨ ਬਣਾਉਂਦੀ ਹੈ। ਪਹਿਲਾਂ ਧੀ, ਫਿਰ ਪਤਨੀ ਅਤੇ ਫਿਰ ਮਾਂ। ਇਸ ਦੌਰਾਨ ਉਸ ਨੂੰ ਆਪਣੇ ਬਾਬਲ ਦਾ ਘਰ ਛੱਡ ਆਪਣੇ ਸਹੁਰੇ ਘਰ ਜਾਣਾ ਪੈਂਦਾ ਹੈ। ਡੋਲੀ ਤੋਰਨ ਤੋਂ ਬਾਦ ਲੋਕ ਇਕ ਮੁਹਾਵਰੇ "ਧੀਆਂ ਧੰਨ ਪਰਾਇਆ" ਕਹਿ ਕੇ ਉਸਦੇ ਪੇਕੇ ਪਰਿਵਾਰ ਵਾਲੇ ਜੀਵਨ ਨੂੰ ਡੰਡੀ ਲਾ ਦੇਂਦੇ ਹਨ।

ਕੁੰਜੀਆਂ…..
ਹਾਏ ਕਾਹਤੋਂ ਲੋਕੀਂ ਆਖਦੇ
ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ

ਏਨਾ ਸੌਖਾ ਤਾਂ ਨਹੀਂ।
ਅੱਗੇ ਉਸਨੂੰ ਇਕ ਨਵਾਂ ਪਰਿਵਾਰ, ਨਵਾਂ ਮਾਹੌਲ ਦੇਖਣ ਨੂੰ ਮਿਲਦਾ ਹੈ। ਏਥੇ ਉਸਨੂੰ ਅਨੇਕਾਂ ਹੀ ਸਮਾਜਿਕ, ਆਰਥਿਕ ਅਤੇ ਸਭ ਤੋਂ ਵੱਡੀ ਗੱਲ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਪੜ੍ਹ ਕੇ ਸ਼ਾਇਦ ਲੋਕ  ਕਹਿਣ,"ਇਹ ਕਿਹੜੀ ਨਵੀਂ ਗੱਲ ਹੈ। ਇਹ ਤਾਂ ਜਗ ਦੀ ਰੀਤ ਹੈ।" ਪਰ,

ਡੇਰਾ……
ਰੱਬ ਨੇ ਤਾਂ ਦੋ ਘਰ ਦਿੱਤੇ
ਲੋਕਾਂ ਇੱਕ ਵੀ ਨਾ ਮੰਨਿਆ ਮੇਰਾ…..ਹਾਏ   
  
ਇਸ ਕੁਰਬਾਨੀ, ਏਡੇ ਵੱਡੇ ਤਿਆਗ ਦਾ ਮੁੱਲ ਸਮਾਜ ਕੀ ਪਾਉਂਦਾ ਹੈ? ਲੋਕ ਕਹਿੰਦੇ ਹਨ, ਕੁਰਬਾਨੀਆਂ ਅਤੇ ਤਿਆਗ ਦੇ ਮੁੱਲ ਪੈਂਦੇ ਹਨ। ਇਹਨਾਂ ਨੂੰ ਲੋਕਾਈ
ਸਿਜਦਾ ਕਰਦੀ ਹੈ। ਪਰ ਕੀ ਏਥੇ ਇਹ ਸੱਚ ਹੈ? ਸ਼ਾਇਦ ਭੋਰਾ ਕੁ। ਉਂਜ ਤਾਂ ਦਹੇਜ ਖਾਤਿਰ ਕਿਤੇ ਤੇਲ ਪਾ ਕੇ ਸ਼ਾੜ ਦਿੱਤੀ ਜਾਂਦੀ, ਕਿਤੇ ਜ਼ਹਿਰ ਦੇ ਕੇ ਅਲਖ ਮੁਕਾ ਦਿੱਤੀ ਜਾਂਦੀ ਹੈ। ਕਿਤੇ ਕੁਲਟਾ, ਚਰਿਤਰਹੀਣ ਦਾ ਦਾਗ ਮੜ੍ਹ ਕੇ ਉਸ ਦੀ ਹੋਂਦ ਮੁਕਾ ਦਿੱਤੀ ਜਾਂਦੀ ਹੈ। ਜਾਂ ਫਿਰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ,

ਫੀਤਾ…..
ਜੰਮਣੋ ਪਹਿਲਾਂ ਮਾਰਨ ਵਾਸਤੇ
ਮੇਰੀ ਮਾਂ ਨੂੰ ਮਜਬੂਰ ਤੁਸੀਂ ਕੀਤਾ…..ਹਾਏ 

ਖ਼ੈਰ ਏਨਾ ਕੁਝ ਸਹਿਣ ਦੇ ਬਾਦ ਵੀ ਉਹ ਸਮਾਜ ਦੀ ਹੋਂਦ ਨੂੰ ਕਾਇਮ ਰੱਖਦੀ ਹੈ। ਉਹ ਜਗ-ਜਨਣੀ ਹੈ। ਉਹ ਰਾਜੇ-ਰਾਣਿਆਂ ਦੀ ਜਨਮ-ਦਾਤੀ ਹੈ। ਉਹ ਸ਼ਹਿਣਸ਼ੀਲਤਾ ਦੀ ਮੂਰਤ ਹੈ। ਉਹ ਧਰਤੀ ਹੈ। ਉਹ ਮਾਂ ਹੈ। ਠੰਡੀ ਛਾਂ ਹੈ। ਉਹ ਅਕਾਲਪੁਰਖ ਦੀ ਇਕ ਅਦੁੱਤੀ ਕਲਾ-ਕ੍ਰਿਤ ਹੈ।

ਮੈਂਨੂੰ ਠੀਕ ਤਰਾਂ ਯਾਦ ਨਹੀਂ, ਮੈਂ ਇਹ ਕਿਸੇ ਤੋਂ ਸੁਣਿਆਂ ਸੀ ਕਿ ਜੇ ਪ੍ਰਮਾਤਮਾਂ ਔਰਤ ਨੂੰ ਇਸ ਧਰਤੀ ਤੇ ਨਾ ਭੇਜਦਾ ਤਾਂ ਇਸ ਦੀ ਹੀ ਪੈਦਾ ਕੀਤੀ ਦੂਜੀ ਕ੍ਰਿਤ ਯਾਨੀ

ਮਰਦ ਆਪੋ ਵਿਚ ਲੜ-ਮਰ ਕੇ ਆਪਣੀ ਹੋਂਦ ਨੂੰ ਖ਼ਤਮ ਕਰ ਲੈਂਦਾ। ਇਹ ਸੱਚਾਈ ਸੋਲਾਂ ਆਨੇ ਸਹੀ ਹੈ।

--------------------------------------------
ਅੰਤ ਚ,
ਭੈਣ ਜੀ, ਮੈਂ ਆਪਦੀਆਂ ਬਹੁਤ ਰਚਨਾਂਵਾਂ ਪੜੀਆਂ ਹਨ। ਬਹੁਤ ਸੋਹਣਾ ਉਪਰਾਲਾ ਹੈ, ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਦਾ। ਪ੍ਰਸੰਸਾ ਕਰਦਾ ਹਾਂ।

ਭੁਪਿੰਦਰ।
        
 

 

No comments:

Post a Comment